ਕਪੂਰਥਲਾ: ( ਜਸਟਿਸ ਨਿਊਜ਼)
ਕਪੂਰਥਲਾ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦੀ ਪੜਤਾਲ ਦਾ ਕੰਮ ਮੁਕੰਮਲ ਹੋ ਗਿਆ ਹੈ ।
ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 64 ਨਾਮਜ਼ਦਗੀਆਂ ਵਿੱਚੋਂ 59 ਸਹੀ ਪਾਈਆਂ ਗਈਆਂ ਹਨ ਜਦਕਿ 5 ਨਾਮਜ਼ਦਗੀਆਂ ਰੱਦ ਹੋਈਆਂ ਹਨ ।
ਬਲਾਕ ਸੰਮਤੀਆਂ ਲਈ 424 ਨਾਮਜ਼ਦਗੀਆਂ ਭਰੀਆਂ ਗਈਆਂ ਸਨ ਜਿਸ ਵਿਚੋੰ 403 ਸਹੀ ਪਾਈਆਂ ਗਈਆਂ ਹਨ ਜਦਕਿ 21 ਰੱਦ ਹੋਈਆਂ ਹਨ ।
ਕਪੂਰਥਲਾ ਬਲਾਕ ਸੰਮਤੀ ਲਈ 110 ਨਾਮਜ਼ਦਗੀਆਂ ਵਿੱਚੋਂ 6 ਰੱਦ ਹੋਈਆਂ ਹਨ ਜਦਕਿ 104 ਸਹੀ ਪਾਈਆਂ ਗਈਆਂ ਹਨ ।
ਫੱਤੂਢੀੰਗਾ ਬਲਾਕ ਸੰਮਤੀ ਦੇ 56 ਨਾਮਜ਼ਦਗੀ ਪੱਤਰਾਂ ਵਿੱਚੋਂ 3 ਰੱਦ ਹੋਏ ਤੇ 53 ਸਹੀ ਪਾਏ ਗਏ ।
ਨਡਾਲਾ ਬਲਾਕ ਸੰਮਤੀ ਲਈ 89 ਨਾਮਜ਼ਦਗੀਆਂ ਵਿੱਚੋਂ 7 ਰੱਦ ਤੇ 82 ਸਹੀ ਪਾਈਆਂ ਗਈਆਂ ਹਨ ।ਇਸੇ ਤਰ੍ਹਾਂ ਫਗਵਾੜਾ ਬਲਾਕ ਸੰਮਤੀ ਲਈ 99 ਨਾਮਜ਼ਦਗੀਆਂ ਵਿੱਚੋਂ 2 ਰੱਦ ਹੋਈਆਂ ਹਨ ਤੇ 97 ਸਹੀ ਪਾਈਆਂ ਗਈਆਂ ਹਨ । ਸੁਲਤਾਨਪੁਰ ਲੋਧੀ ਬਲਾਕ ਸੰਮਤੀ ਲਈ 70 ਨਾਮਜ਼ਦਗੀਆਂ ਵਿੱਚੋਂ 3 ਰੱਦ ਤੇ 67 ਸਹੀ ਪਾਈਆਂ ਗਈਆਂ ਹਨ ।
ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ 06.12.2025 (ਸ਼ਨੀਵਾਰ) ਸ਼ਾਮ 03:00 ਵਜੇ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਮਿਤੀ 14.12.2025 (ਐਤਵਾਰ) ਨੂੰ ਸਵੇਰੇ 08:00 ਵਜੇ ਤੋਂ ਸ਼ਾਮ ਦੇ 04:00 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਹੋਵੇਗੀ। ਪੋਲ ਹੋਈਆਂ ਵੋਟਾਂ ਦੀ ਗਿਣਤੀ ਮਿਤੀ 17.12.2025 (ਬੁੱਧਵਾਰ) ਨੂੰ ਇਸ ਮੰਤਵ ਲਈ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ `ਤੇ ਹੋਵੇਗੀ।ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ 10 ਜੋਨ ਹਨ ਜਦਕਿ ਪੰਚਾਇਤ ਸੰਮਤੀਆਂ ਕਪੂਰਥਲਾ, ਫੱਤੂਢੀਂਗਾ , ਸੁਲਤਾਨਪੁਰ , ਫਗਵਾੜਾ, ਨਡਾਲਾ ਦੇ 88 ਜ਼ੋਨ ਹਨ ।
Leave a Reply